"ਉਮੰਗ" ਨੇ 27ਵਾਂ ਸੈਮੀਨਾਰ ਸਰਕਾਰੀ ਹਾਈ ਸਕੂਲ ਨਗਰ ਥੇੜ੍ਹੀ 'ਚ ਕਰਵਾਇਆ

ਪਟਿਆਲਾ, 5 ਨਵੰਬਰ - ਅਜੋਕੇ ਦੌਰ ਵਿੱਚ ਹਰ ਵਿਅਕਤੀ ਮੁਬਾਇਲ ਦੀ ਵਰਤੋਂ ਤਾਂ ਕਰਦਾ ਹੈ ਪਰ ਇਸਦੇ ਇਸਤੇਮਾਲ ਦੌਰਾਨ ਹੋਣ ਵਾਲੇ ਨਿੱਤ ਨਵੇਂ ਧੋਖਿਆਂ ਬਾਰੇ ਹਾਲੇ ਤਕ ਅਨਜਾਣ ਹੈ। ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸਕੂਲਾਂ ਕਾਲਜਾਂ ਵਿੱਚ ਸੈਮੀਨਾਰ ਅਤੇ ਟੀਵੀ ਆਦਿ ਵਿੱਚ ਇਸ਼ਤਿਹਾਰ ਦਿੱਤੇ ਜਾਦੇ ਹਨ, ਤਾਂ ਕਿ ਲੋਕਾਂ ਨੂੰ ਕਿਸੇ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕੇ।

ਪਟਿਆਲਾ, 5 ਨਵੰਬਰ - ਅਜੋਕੇ ਦੌਰ ਵਿੱਚ ਹਰ ਵਿਅਕਤੀ ਮੁਬਾਇਲ ਦੀ ਵਰਤੋਂ ਤਾਂ ਕਰਦਾ ਹੈ ਪਰ ਇਸਦੇ ਇਸਤੇਮਾਲ ਦੌਰਾਨ ਹੋਣ ਵਾਲੇ ਨਿੱਤ ਨਵੇਂ ਧੋਖਿਆਂ ਬਾਰੇ ਹਾਲੇ ਤਕ ਅਨਜਾਣ ਹੈ। ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸਕੂਲਾਂ ਕਾਲਜਾਂ ਵਿੱਚ ਸੈਮੀਨਾਰ ਅਤੇ ਟੀਵੀ ਆਦਿ ਵਿੱਚ ਇਸ਼ਤਿਹਾਰ ਦਿੱਤੇ ਜਾਦੇ ਹਨ, ਤਾਂ ਕਿ ਲੋਕਾਂ ਨੂੰ ਕਿਸੇ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕੇ। ਇਸੇ ਸੰਬੰਧ ਵਿੱਚ ਉਮੰਗ ਵੱਲੋਂ 27ਵਾਂ ਸੈਮੀਨਾਰ ਸਰਕਾਰੀ ਹਾਈ ਸਕੂਲ ਨਗਰ ਥੇੜੀ ਅਰਬਨ ਅਸਟੇਟ ਵਿਖੇ ਕਰਵਾਇਆ ਗਿਆ,  ਜਿਸ ਵਿੱਚ 170 ਦੇ ਕਰੀਬ ਵਿਦਿਆਰਥੀਆਂ ਅਤੇ ਸਕੂਲ ਦੇ ਸਮੂਹ ਸਟਾਫ ਨੇ ਹਿੱਸਾ ਲਿਆ।
ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ ਅਤੇ ਸਾਈਬਰ ਐਕਸਪਰਟ ਤੇ ਸੰਸਥਾ ਦੇ ਮੀਤ ਪ੍ਰਧਾਨ ਅਨੁਰਾਗ ਅਚਾਰਿਆ ਨੇ ਦੱਸਿਆ ਕਿ ਉਮੰਗ ਵੈਲਫੇਅਰ ਫਾਊਂਡੇਸ਼ਨ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਜ਼ਿਲ੍ਹਾ ਬਾਲ ਸੁਰਖਿਆ ਅਫਸਰ ਸ਼ਾਇਨਾ ਕਪੂਰ ਦੇ ਵਿਸ਼ੇਸ਼ ਸਹਿਯੋਗ ਸਦਕਾ ਵੱਖ-ਵੱਖ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਅਤੇੇ ਕਾਲਜਾਂ ਵਿੱਚ ਸਾਈਬਰ ਸੁਰੱਖਿਆ ਸਬੰਧੀ ਸੈਮੀਨਾਰ ਕਰਵਾਏ ਜਾ ਰਹੇ ਹਨ। ਇਸ ਸੈਮੀਨਾਰ ਵਿੱਚ ਵਿਿਦਆਰਥੀਆਂ ਨੂੰ ਸੈਮੀਨਾਰ ਦੌਰਾਨ ਆਰਟੀਫਿਸ਼ਲ ਇੰਟੈਲੀਜੈਂਸ ਰਾਹੀਂ ਹੋਣ ਵਾਲੇ ਫਰਾਡ ਤੋਂ ਬਚਣ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਡਾਟਾ ਚੋਰੀ ਹੋਣ ਤੋਂ ਇਲਾਵਾ ਇੰਟਰਨੈਟ ਦੀ ਵਰਤੋੋਂ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚਣ ਆਦਿ ਦੇ ਨੁਕਤੇ ਸਾਂਝੇ ਕੀਤੇ। ਅਰਵਿੰਦਰ ਸਿੰਘ ਨੇ ਹੋਰਨਾਂ ਸਕੂਲਾਂ ਕਾਲਜਾਂ ਨੂੰ ਵੀ ਇਹ ਸੈਮੀਨਾਰ ਕਰਵਾਉਣ ਲਈ ਸੰਸਥਾਂ ਦੀ ਕੋਆਰਡੀਨੇਟਰ ਡਾ. ਗਗਨਪ੍ਰੀਤ ਕੌਰ ਨਾਲ 9646637262 ਮੁਬਾਇਲ ਨੰਬਰ 'ਤੇ ਸੰਪਰਕ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਮੌਜੂਦਾ ਅਤੇ ਆਉਣ ਵਾਲੀ ਜਨਰੇਸ਼ਨ ਨੂੰ ਸਾਈਬਰ ਸੁਰੱਖਿਆ ਦੀ ਮੁਢਲੀ ਜਾਣਕਾਰੀ ਦੇ ਕੇ ਹੋਣ ਵਾਲੇ ਨੁਕਸਾਨਾਂ ਤੋਂ ਬਚਾਇਆ ਜਾ ਸਕਦਾ ਹੈ।