ਬੀਤੇ 17 ਅਗਸਤ 2024 ਨੂੰ ਪੈਗਾਮ-ਏ-ਜਗਤ ਅਖਬਾਰ ਦੀ ਸ਼ੂਰੂਆਤ ਦਾ ਇਕ ਸਾਲ ਪੂਰਾ ਹੋਣ ਉਪਰੰਤ ਇਸਦਾ ਸਥਾਪਨਾ ਦਿਵਸ ਮਨਾਇਆ ਗਿਆ।

ਬੀਤੇ 17 ਅਗਸਤ 2024 ਨੂੰ ਪੈਗਾਮ-ਏ-ਜਗਤ ਅਖਬਾਰ ਦੀ ਸ਼ੂਰੂਆਤ ਦਾ ਇਕ ਸਾਲ ਪੂਰਾ ਹੋਣ ਉਪਰੰਤ ਇਸਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਉੱਪਰ ਸ਼ਾਨਦਾਰ ਸਮਾਗਮ ਹੋਟਲ ਪਾਰਕ ਹਿੱਲਜ਼ ਮੋਹਾਲੀ ਵਿਖੇ ਕਰਵਾਇਆ ਗਿਆ। ਮੁਖ ਸੰਪਾਦਕ ਦਵਿੰਦਰ ਕੁਮਾਰ ਦੇ ਪਿਤਾ ਸ਼੍ਰੀ ਰਾਮ ਪਰਕਾਸ਼ ਜੀ ਵਲੋਂ ਕੇਕ ਕੱਟਿਆ ਗਿਆ। ਹੁਸ਼ਿਆਰਪੁਰ ਤੋਂ ਆਏ ਬਾਪੂ ਸੇਵਾ ਦਾਸ ਜੀ ਜਿਨਾਂ ਦਾ ਹਮੇਸ਼ਾ ਸਾਡੇ ਪਰਿਵਾਰ ਲਈ ਰੂਹਾਨੀ ਮਾਰਗ ਦਰਸ਼ਨ ਰਿਹਾ ਹੈ, ਨੇ ਸਭ ਨੂੰ ਅਸ਼ੀਰਵਾਦ ਦਿੱਤਾ। ਦਿੱਲ੍ਹੀ ਤੋਂ ਪਹੁੰਚੇ ਮੇਰੇ ਬਚਪਨ ਦੇ ਦੋਸਤ ਤੇ ਕਾਰੋਬਾਰੀ ਸ਼੍ਰੀ ਸੁਧੀਰ ਕੁਮਾਰ ਚੱਢਾ ਜੀ ਨੇ ਸਾਡੀ ਇਸ ਕੋਸ਼ਿਸ਼ ਦੀ ਭਰਪੂਰ ਤਾਰੀਫ਼ ਕੀਤੀ।

ਬੀਤੇ 17 ਅਗਸਤ 2024 ਨੂੰ ਪੈਗਾਮ-ਏ-ਜਗਤ ਅਖਬਾਰ ਦੀ ਸ਼ੂਰੂਆਤ ਦਾ ਇਕ ਸਾਲ ਪੂਰਾ ਹੋਣ ਉਪਰੰਤ ਇਸਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਉੱਪਰ ਸ਼ਾਨਦਾਰ ਸਮਾਗਮ ਹੋਟਲ ਪਾਰਕ ਹਿੱਲਜ਼ ਮੋਹਾਲੀ ਵਿਖੇ ਕਰਵਾਇਆ ਗਿਆ। ਮੁਖ ਸੰਪਾਦਕ ਦਵਿੰਦਰ ਕੁਮਾਰ ਦੇ ਪਿਤਾ  ਸ਼੍ਰੀ ਰਾਮ ਪਰਕਾਸ਼ ਜੀ ਵਲੋਂ ਕੇਕ ਕੱਟਿਆ  ਗਿਆ। ਹੁਸ਼ਿਆਰਪੁਰ ਤੋਂ ਆਏ ਬਾਪੂ ਸੇਵਾ ਦਾਸ ਜੀ ਜਿਨਾਂ ਦਾ ਹਮੇਸ਼ਾ ਸਾਡੇ ਪਰਿਵਾਰ ਲਈ ਰੂਹਾਨੀ ਮਾਰਗ ਦਰਸ਼ਨ ਰਿਹਾ ਹੈ, ਨੇ ਸਭ ਨੂੰ ਅਸ਼ੀਰਵਾਦ ਦਿੱਤਾ। ਦਿੱਲ੍ਹੀ ਤੋਂ ਪਹੁੰਚੇ ਮੇਰੇ ਬਚਪਨ ਦੇ ਦੋਸਤ ਤੇ ਕਾਰੋਬਾਰੀ ਸ਼੍ਰੀ ਸੁਧੀਰ ਕੁਮਾਰ ਚੱਢਾ ਜੀ ਨੇ ਸਾਡੀ ਇਸ ਕੋਸ਼ਿਸ਼ ਦੀ ਭਰਪੂਰ ਤਾਰੀਫ਼ ਕੀਤੀ। ਸ਼੍ਰੀ ਚੱਢਾ ਜੀ ਸਾਡੇ ਨਾਲ ਪਹਿਲੇ ਦਿਨ ਤੋਂ ਚਟਾਨ ਵਾਂਗ ਖੜੇ ਹਨ। ਇਸੇ ਤਰਾਂ ਪਟਿਆਲਾ ਤੋਂ ਆਕਾਸ਼ਵਾਣੀ ਦੇ ਰਿਟਾਇਰਡ ਸੀਨੀਅਰ ਅਨਾਉਸਰ ਸ਼੍ਰੀ ਪਰਮਜੀਤ ਸਿੰਘ ਪਰਵਾਨਾ  ਜੀ ਨੇ ਰਫ਼ੀ ਸਾਹਿਬ ਦੇ ਗੀਤ "ਖੁਦਾ ਵੀ ਅਸਮਾਨ ਤੋਂ ਜਦੋਂ ਦੇਖਦਾ ਹੋਵੇਗਾ" ਅਤੇ "ਛਲਕਾਏ ਜਾਮ" ਵਰਗੇ ਸੁਰੀਲੇ ਗੀਤ ਗਾ ਕੇ ਸਮਾਗਮ ਨੂੰ ਅਤਿਅੰਤ ਖੁਸ਼ਨੁਮਾ ਬਣਾ ਦਿੱਤਾ। ਪੰਜਾਬ ਭਰ  ਤੋਂ ਪੈਗਾਮ-ਏ-ਜਗਤ  ਦੇ ਪੱਤਰਕਾਰ ਤੇ ਸਹਿਜੋਗੀ ਵੀ ਇਸ ਮੌਕੇ ਉਪਰ ਹਾਜਿਰ ਸਨ। ਜਿਨ੍ਹਾਂ ਵਿਚ ਵਿਸ਼ੇਸ਼ ਤੋਰ ਤੇ, ਸ਼੍ਰੀ ਜੋਗਿੰਦਰਪਾਲ "ਹੈਪੀ", ਫੂਲਾ ਸਿੰਘ ਬੀਰਮਪੁਰੀ, ਬਲਜਿੰਦਰ ਕਿੱਤਣਾ, ਨਵੀਨ ਕੁਮਾਰ, ਤਿਲਕ ਰਾਜ, ਪ੍ਰਵੀਨ ਕੁਮਾਰ, ਤੇ ਹੋਰ ਬਹੁਤ ਸਾਰੇ ਸੱਜਣ ਮੌਜੂਦ ਸਨ। ਸਟੇਜ ਸੰਚਾਲਨ ਕੁਮਾਰੀ ਕਾਰਤਿਕਾ ਸਿੰਘ ਨੇ ਬਖੂਬੀ ਨਿਭਾਇਆ। ਉਨ੍ਹਾਂ ਦੀ ਮੀਠੀ ਆਵਾਜ਼ ਤੇ ਸ਼ੇਅਰ-ਓ-ਸ਼ਾਇਰੀ ਦੀ ਭਰਪੂਰ ਤਾਰੀਫ਼ ਹੋਈ। ਮੈਂ ਆਪਣੇ ਵਲੋਂ ਤੇ ਆਪਣੇ ਸਹਿਕਰਮੀਆਂ ਵਲੋਂ ਸਭ ਦਾ ਦਿਲੋਂ ਧੰਨਵਾਦੀ ਹਾਂ, ਜਿਨਾਂ ਦੀ ਬਦੋਲਤ ਇਹ ਸਮਾਗਮ ਪੂਰੀ ਤਰਾ ਸਫ਼ਲ ਤੇ ਯਾਦਗਾਰ ਹੋ  ਨਿਬੜਿਆ। ਭਵਿੱਖ ਵਿਚ ਵੀ ਸਭ ਦੇ ਸਹਿਯੌਗ ਤੇ ਸੇਧ ਦਾ ਇੰਤਜ਼ਾਰ ਰਹੇਗਾ।
ਸੁਰਿੰਦਰ ਪਾਲ ਝੱਲ
ਪ੍ਰਬੰਧਕੀ ਸੰਪਾਦਕ