ਬਸਪਾ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਮਨਾਇਆ ਗਿਆ
ਨਿਹਾਲ ਸਿੰਘ ਵਾਲਾ (ਮੋਗਾ) - ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਕਾਰਜਕਰਤਾਵਾਂ ਵਲੋਂ ਬਹੁਜਨ ਨਾਇਕ ਦਲਿਤਾਂ ਦੇ ਮਸੀਹਾ ਬਾਮਸੇਫ, ਡੀ ਐਸ ਫ਼ੋਰ ਤੇ ਬਸਪਾ ਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਪਿੰਡ ਸੈਦੋਕੇ ਹਲਕਾ ਨਿਹਾਲ ਸਿੰਘ ਵਾਲਾ ਵਿਖੇ ਸਰਦਾਰ ਗੁਰਜੰਟ ਸਿੰਘ ਖਾਲਸਾ ਸੈਦੋਕੇ ਦੇ ਉੱਦ ਸਦਕਾ ਉਤਸ਼ਾਹ ਪੂਰਵਕ ਮਨਾਇਆ ਗਿਆ।

ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੁੱਜੇ ਬਸਪਾ ਦੀ ਸੀਨੀਅਰ ਆਗੂ ਬੀਬੀ ਸੁਨੀਤਾ ਰਾਣੀ ਮੋਗਾ ਵੱਲੋਂ ਸਾਹਿਬ ਕਾਂਸ਼ੀ ਰਾਮ ਦੇ ਜੀਵਨ ਅਤੇ ਸੰਘਰਸ਼ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਨੇ ਦੇਸ਼ ਦੇ ਕੋਨੇ ਕੋਨੇ ਵਿਚ ਪੁਜ ਕੇ ਰਾਜਨੀਤਕ ਚੇਤਨਾ ਦੀ ਐਸੀ ਚਿਣਗ ਲਾਈ ਜੋਂ ਲਟ ਲਟ ਬਲਦੀ ਮਿਸਾਲ ਬਣ ਗਈ ਤੇ ਅਣਗੌਲੇ ਲੋਕ ਆਪਣੇ ਹੱਕਾਂ ਹਕੂਕਾਂ ਪ੍ਰਤੀ ਜਾਗਰੂਕ ਹੋਕੇ ਰਾਜਭਾਗ ਦੇ ਮਾਲਕ ਬਣਨ ਲਈ ਅੰਗੜਾਈਆਂ ਲੈਣ ਲੱਗੇ।
ਬੀਬੀ ਸੁਨੀਤਾ ਰਾਣੀ ਨੇ ਕਿਹਾ ਕਿ ਇਹ ਸਾਲ 2024 ਆਪਣੇ ਵੋਟ ਦੀ ਸਹੀ ਵਰਤੋਂ ਕਰਕੇ ਆਪਣੀ ਤਕਦੀਰ ਬਦਲਣ ਲਈ ਸੁਨਹਿਰੀ ਮੌਕਾ ਹੈ। ਦਲਿਤਾਂ, ਪਛੜਿਆਂ ਤੇ ਧਾਰਮਿਕ ਘਟ ਗਿਣਤੀਆਂ ਦੇ ਲੋਕਾਂ ਨੂੰ ਇਕ ਜੁਟ ਹੋਕੇ ਫਿਰਕੂ ਤਾਕਤਾਂ, ਧਨਾਡਾਂ ਤੇ ਕਾਰਪੋਰੇਟਾਂ ਦਾ ਗ਼ਲਬਾ ਤੋੜਨ ਲਈ ਬਹੁਜਨ ਸਮਾਜ ਪਾਰਟੀ ਦੇ ਨੀਲੇ ਝੰਡੇ ਹੇਠ ਲਾਮਬੰਦ ਹੋਕੇ ਹਾਥੀ ਤੇ ਸਵਾਰ ਹੋਣ ਦੀ ਜ਼ਰੂਰਤ ਹੈ ਤਾਂ ਕਿ ਬਸਪਾ ਸੁਪ੍ਰੀਮੋ ਭੈਣ ਕੁਮਾਰੀ ਮਾਇਆਵਤੀ ਦੇ ਹੱਥ ਮਜ਼ਬੂਤ ਹੋ ਸਕਣ।
ਇਸ ਮੌਕੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੁਬਾਰਕ ਅਵਸਰ ਤੇ ਮਾਸਟਰ ਬਲਵਿੰਦਰ ਸਿੰਘ ਬਾਘਾਪੁਰਾਣਾ, ਸੰਪੂਰਨ ਸਿੰਘ ਪੱਤੋ,ਬਿੱਕਰ ਸਿੰਘ ਬਧਨੀ ਕਲਾਂ, ਡਾਕਟਰ ਕੁਲਦੀਪ ਸਿੰਘ ਰਣਸੀਂਹ ਕਲਾਂ, ਰਾਜਪਾਲ ਸਿੰਘ, ਪ੍ਰੀਤਮ ਸਿੰਘ ਬੀ ਏ, ਗੁਰਜੰਟ ਸਿੰਘ ਖਾਲਸਾ ਸੈਦੋਕੇ, ਜ਼ੋਰਾ ਸਿੰਘ ਭੰਗਾ ਨਿਹਾਲ ਸਿੰਘ ਵਾਲਾ, ਗੁਰਮੇਲ ਸਿੰਘ ਨਿਹਾਲ ਸਿੰਘ ਵਾਲਾ, ਸ਼ਿੰਗਾਰਾ ਸਿੰਘ ਰਣਸੀਂਹ ਖੁਰਦ, ਪ੍ਰਦੀਪ ਸਿੰਘ, ਗੁਰਮੇਲ ਸਿੰਘ ਨਿਹਾਲ ਸਿੰਘ ਵਾਲਾ, ਕੁਲਦੀਪ ਸਿੰਘ ਨਿਹਾਲ ਸਿੰਘ ਵਾਲਾ ਤੇ ਹੋਰ ਆਗੂ ਹਾਜ਼ਰ ਸਨ।