ਇੰਜਨੀਅਰ ਸੰਜੀਵ ਗੋਤਮ ਜੀ ਵੱਲੋਂ ਬਲਾਕ ਮਾਹਿਲਪੁਰ - 2 ਦੇ ਸਰਕਾਰੀ ਐਲੀਮੈਂਟਰੀ ਸਕੂਲ ਭਾਰਟਾ ਦਾ ਅਚਨਚੇਤ ਨਿਰੀਖਣ ਕੀਤਾ ਗਿਆ।

ਮਾਹਿਲਪੁਰ - ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਹੁਸ਼ਿਆਰਪੁਰ ਇੰਜਨੀਅਰ ਸ਼੍ਰੀ ਸੰਜੀਵ ਗੋਤਮ ਜੀ ਵੱਲੋਂ ਸਰਦੀਆਂ ਦੀਆਂ ਛੁੱਟੀਆਂ ਖ਼ਤਮ ਹੋਣ ਤੋਂ ਤੁਰੰਤ ਬਾਅਦ ਬਲਾਕ ਮਾਹਿਲਪੁਰ- 2 ਦੇ ਸਰਕਾਰੀ ਐਲੀਮੈਂਟਰੀ ਸਕੂਲ ਭਾਰਟਾ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਨਿਰੀਖਣ ਦੋਰਾਨ ਮਿਸ਼ਨ‌ ਸਮਰੱਥ, ਅਧਿਆਪਕ ਹਾਜਰੀ, ਵਿਦਿਆਰਥੀ ਹਾਜ਼ਰੀ, ਸਵੇਰ ਦੀ ਸਭਾ ਅਤੇ ਸਕੂਲ ਦੇ ਸਮੁੱਚੇ ਪ੍ਰਬੰਧ ਦੀ ਜਾਂਚ ਕੀਤੀ ਗਈ।

 ਇਸ ਮੌਕੇ ਉਨ੍ਹਾਂ ਵਲੋਂ ਮੇਜਰ ਗਰਾਂਟ ਰਾਹੀਂ ਬਣ ਰਹੀ ਸਕੂਲ ਦੀ ਇਮਾਰਤ ਦਾ ਵੀ ਨਿਰੀਖਣ ਕੀਤਾ ਗਿਆ। ਮਿਸ਼ਨ ਸਮਰੱਥ ਤਹਿਤ ਪੱਧਰ ਅਨੁਸਾਰ ਤੀਸਰੀ, ਚੋਥੀ ਅਤੇ ਪੰਜਵੀਂ ਕਲਾਸ ਦੇ  ਬੱਚਿਆਂ ਦੀ ਜਾਂਚ ਕੀਤੀ ਗਈ। ਵਿਦਿਆਰਥੀਆਂ ਨੂੰ ਮਿਲ ਰਹੀਆਂ ਸਹੂਲਤਾਂ ਜਿਵੇ ਕਿਤਾਬਾ,  ਵਰਦੀਆਂ,ਮਿੱਡ ਡੇ ਮੀਲ ਦੀ ਜਾਂਚ ਕੀਤੀ ਗਈ। ਅਤੇ ਸਕੂਲ ਇੰਚਾਰਜ ਨੂੰ ਬੱਚਿਆਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਦਾਇਤਾਂ ਦਿੱਤੀਆਂ ਗਈਆਂ।ਇਸ ਮੌਕੇ ਉਨ੍ਹਾਂ ਦੇ ਨਾਲ ਬਲਾਕ ਨੋਡਲ ਅਫ਼ਸਰ ਮਾਹਿਲਪੁਰ 2 ਜਸਵੀਰ ਸਿੰਘ ਵੀ ਹਾਜ਼ਰ ਸਨ। ਸਕੂਲ ਇੰਚਾਰਜ ਰਣਜੀਤ ਕੌਰ ਨੇ ਉਨ੍ਹਾਂ ਨੂੰ ਸਕੂਲ ਦੀ ਬਿਹਤਰੀ ਲਈ ਕਾਰਜ਼ ਕਰਦੇ ਰਹਿਣ ਦਾ ਵਿਸ਼ਵਾਸ ਦੁਆਇਆ।