ਨਸ਼ੇ ਦੇ ਆਦੀ ਗੁਆਂਢੀ ਨੇ ਕੀਤਾ ਨਾਬਾਲਗਾ ਨਾਲ ਬਲਾਤਕਾਰ, ਗ੍ਰਿਫ਼ਤਾਰ

ਪਟਿਆਲਾ, 4 ਸਤੰਬਰ - ਜ਼ਿਲ੍ਹੇ ਦੇ ਘੱਗਾ ਥਾਣਾ ਖੇਤਰ ਵਿੱਚ ਨਸ਼ੇੜੀ ਗੁਆਂਢੀ ਵੱਲੋਂ 16 ਸਾਲ ਦੀ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੋਸ਼ੀ ਨੇ ਇਹ ਵਾਰਦਾਤ ਉਦੋਂ ਕੀਤੀ ਜਦੋਂ ਲੜਕੀ ਆਪਣੀ ਬਜ਼ੁਰਗ ਦਾਦੀ ਨਾਲ ਘਰ ਵਿੱਚ ਇਕੱਲੀ ਸੀ। ਦੱਸਿਆ ਜਾਂਦਾ ਹੈ ਕਿ ਦੋਸ਼ੀ ਨੇ ਅੱਧੀ ਰਾਤ ਦੋ ਵਜੇ ਦੇ ਕਰੀਬ ਸ਼ਰਾਬ ਪੀ ਕੇ ਦਰਵਾਜ਼ਾ ਖੜਕਾਇਆ ਸੀ, ਜਿਸ ਤੋਂ ਬਾਅਦ ਉਹ ਗੇਟ 'ਤੇ ਆਈ ਤਾਂ ਉਸਨੇ ਲੜਕੀ ਨੂੰ ਜ਼ਬਰਦਸਤੀ ਆਪਣੇ ਕਲਾਵੇ 'ਚ ਲੈ ਲਿਆ। ਪੁਲੀਸ ਨੇ ਗੁਰਵਿੰਦਰ ਸਿੰਘ ਨਾਂ ਦੇ ਇਸ 26 ਸਾਲਾ ਦੋਸ਼ੀ ਖ਼ਿਲਾਫ਼ ਐਫਆਈਆਰ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਲੜਕੀ ਦੇ ਪਰਿਵਾਰਕ ਮੈਂਬਰ ਕਿਸੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ। ਪੀੜਤ ਲੜਕੀ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਮਾਤਾ-ਪਿਤਾ ਅਤੇ ਭੈਣ-ਭਰਾ ਮਲੇਰਕੋਟਲਾ ਵਿੱਚ ਕਿਸੇ ਰਿਸ਼ਤੇਦਾਰ ਦੇ ਘਰ ਗਏ ਹੋਏ ਸਨ। ਪਰਿਵਾਰਕ ਸਮਾਗਮ ਕਾਰਨ 1 ਸਤੰਬਰ ਦੀ ਸਵੇਰ ਨੂੰ ਸਾਰੇ ਉਥੇ ਚਲੇ ਗਏ ਅਤੇ ਉਹ ਆਪਣੀ ਬਜ਼ੁਰਗ ਦਾਦੀ ਨਾਲ ਘਰ ਵਿਚ ਇਕੱਲੀ ਸੀ। ਦਾਦੀ ਬੀਮਾਰੀ ਕਾਰਨ ਜ਼ਿਆਦਾ ਤੁਰਨ-ਫਿਰਨ ਤੋਂ ਅਸਮਰੱਥ ਹੈ, ਇਸ ਲਈ ਉਨ੍ਹਾਂ ਦੀ ਦੇਖਭਾਲ ਲਈ ਪਿੱਛੇ ਰਹਿ ਗਈ। 
ਦੋਸ਼ੀ ਨੇ ਦੋ ਵਾਰ ਉਸ ਨਾਲ ਕੁਕਰਮ ਕੀਤਾ। ਘੱਗਾ ਥਾਣੇ ਦੇ ਐਸਐਚਓ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਦੋਸ਼ੀ ਨਸ਼ੇ ਦਾ ਆਦੀ ਹੈ ਤੇ ਉਸਨੂੰ ਕਾਬੂ ਕਰ ਲਿਆ ਗਿਆ ਹੈ।