ਵਿਧਾਇਕ ਸੰਤੋਸ਼ ਕਟਾਰੀਆ ਨੇ ਚੰਦਰ ਮੋਹਨ ਜੇ ਡੀ ਨੂੰ ਦੁਬਾਰਾ ਮੀਡੀਆ ਇੰਚਾਰਜ ਨਿਯੁਕਤ ਕੀਤਾ

ਬਲਾਚੌਰ - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੀ ਪ੍ਰਧਾਨਗੀ ਹੇਠ ਆਮ ਆਦਮੀ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਦਿਨੋ ਦਿਨ ਵਿਸਤਾਰ ਹੋ ਰਿਹਾ ਹੈ। ਉਸੇ ਲੜੀ ਤਹਿਤ ਅੱਜ ਚੰਦਰ ਮੋਹਨ ਜੇ ਡੀ ਨੂੰ ਪਾਰਟੀ ਪ੍ਰਤੀ ਦ੍ਰਿੜ ਇਰਾਦੇ ਨਾਲ ਉਹਨਾਂ ਦੀ ਵਫਾਦਾਰੀ, ਇਮਾਨਦਾਰੀ, ਜੁਝਾਰੂਪਨ ਤੇ ਸੂਝਬੂਝ ਨੂੰ ਵੇਖਦੇ ਹੋਏ ਹਲਕਾ ਬਲਾਚੌਰ ਦਾ ਫਿਰ ਤੋਂ ਮੀਡੀਆ ਇੰਚਾਰਜ ਨਿਯੁਕਤ ਕੀਤਾ ਹੈ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ। ਬੀਬੀ ਕਟਾਰੀਆ ਨੇ ਕਿਹਾ ਕਿ ਮੈਨੂੰ ਉਮੀਦ ਹੀ ਨਹੀਂ ਸਗੋਂ ਯਕੀਨ ਹੈ ਕਿ ਚੰਦਰ ਮੋਹਨ ਜੇ ਡੀ ਅੱਗੇ ਨਾਲੋਂ ਵੀ ਵੱਧ ਜਿੰਮੇਵਾਰੀ ਨਾਲ ਇਹ ਜਿੰਮੇਵਾਰੀ ਨਿਭਾਉਣਗੇ। ਇਸ ਮੌਕੇ ਚੰਦਰ ਮੋਹਨ ਜੇ ਡੀ ਨੇ ਬੀਬੀ ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ ਦਾ ਤੇ ਉਚ ਪੱਧਰੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਜਿੰਮੇਵਾਰੀ ਦੇ ਕੇ ਜੋ ਭਰੋਸਾ ਜਤਾਇਆ ਹੈ, ਮੈਂ ਉਸ ਤੇ ਖਰਾ ਉਤਰਨ ਦਾ ਪੂਰਾ ਧਿਆਨ ਰੱਖਾਂਗਾ। 
ਜਿਕਰਯੋਗ ਹੈ ਕਿ ਚੰਦਰ ਮੋਹਨ ਜੇ ਡੀ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਹਨ ਤੇ ਉਹ ਪਿਛਲੇ ਲੰਬੇ ਅਰਸੇ ਤੋਂ ਬਲਾਚੌਰ ਹਲਕੇ ਦੇ ਮੀਡੀਆ ਇੰਚਾਰਜ ਦੀ ਜਿੰਮੇਵਾਰੀ ਬਾਖੂਬੀ ਨਿਭਾ ਰਹੇ ਹਨ।