ਐਸ ਐਨ ਸੀ ਐਫ ਸਕੂਲ ਕਾਲੇਵਾਲ ਬੀਤ ਦਾ ਅੱਠਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਗੜ੍ਹਸ਼ੰਕਰ - ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦਿੱਲੀ ਦੀ ਤਰਫੋਂ ਅੰਗਰੇਜੀ ਮਾਧਿਅਮ ਵਿੱਚ ਮੁਫਤ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪਿੰਡ ਕਾਲੇਵਾਲ ਬੀਤ ਤਹਿਸੀਲ ਗੜ੍ਹਸ਼ੰਕਰ ਵਿਚ ਚੈਰਿਟੀ ਲਈ ਐਸ ਐਨ ਸੀ ਐਫ ਸਕੂਲ ਚਲਾਇਆ ਜਾ ਰਿਹਾ ਹੈ। ਨਿਰੰਕਾਰੀ ਸਤਿਗੁਰੂ ਮਾਤਾ ਜੀ ਦੀ ਕਿਰਪਾ ਨਾਲ ਇਸ ਸਕੂਲ ਦਾ 8 ਵੀਂ ਜਮਾਤ ਦਾ 2023-24 ਸੈਸ਼ਨ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਹੈ।

ਜਿਸ ਵਿੱਚ ਆਪਸਾ ਸ਼ਰਮਾ 600/578 ਅੰਕ ਪ੍ਰਾਪਤ ਕਰਕੇ 96-3% ਫੀਸਦੀ ਅੰਕਾਂ ਨਾਲ ਪਹਿਲੇ ਸਥਾਨ ਤੇ ਰਹੀ, ਹਰਮਨਪ੍ਰੀਤ ਕੌਰ 600/557 ਅੰਕ ਲੈ ਕੇ 92-8 ਫੀਸਦੀ ਅੰਕ ਲੈ ਕੇ ਦੂਸਰੇ ਸਥਾਨ ਤੇ ਹਰਪ੍ਰੀਤ ਸਿੰਘ 600/554 ਅੰਕ ਲੈ ਕੇ 92-3 ਫੀਸਦੀ ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਦੇ ਬਾਕੀ ਬੱਚਿਆਂ ਨੇ ਵੀ 80 ਫੀਸਦੀ ਤੋਂ ਜਿਆਦਾ ਅੰਕ ਪ੍ਰਾਪਤ ਕੀਤੇ ਹਨ। ਸਕੂਲ ਦੇ ਪ੍ਰਬੰਧਕ ਰਾਣਾ ਬ੍ਰਿਜ ਸਿੰਘ ਨੇ ਬੱਚਿਆਂ ਦੇ ਵਧੀਆ ਭਵਿੱਖ ਦੀ ਕਾਮਨਾ ਕੀਤੀ ਅਤੇ ਬੱਚਿਆਂ ਦੇ ਮਾਪਿਆ ਤੇ ਸਮੂਹ ਸਟਾਫ ਨੂੰ ਇਸ ਵਧੀਆ ਪ੍ਰਾਪਤੀ ਲਈ ਵਧਾਈ ਵੀ ਦਿੱਤੀ। ਇਸ ਮੌਕੇ ਬੱਚਿਆਂ ਦੇ ਮਾਪਿਆ ਸਮੇਤ ਸਕੂਲ ਦਾ ਪੂਰਾ ਸਟਾਫ ਹਾਜਰ ਸੀ।