ਪਿੰਡ ਮਹਾਲੋਂ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜਨਮ ਦਿਨ ਮੌਕੇ ਖੂਨਦਾਨ ਕੈਂਪ ਲਗਾਇਆ ਜਾਵੇਗਾ

ਨਵਾਂਸ਼ਹਿਰ - ਪਿੰਡ ਮਹਾਲੋਂ ਦੀ ਸਮਾਜ ਭਲਾਈ ਸੰਸਥਾ ਵੱਲੋ ਵਿਸ਼ਵ ਰਤਨ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ 7ਵਾਂ ਸਵੈ-ਇਛੁੱਕ ਖੂਨਦਾਨ ਕੈਂਪ 28 ਅਪ੍ਰੈਲ ਦਿਨ ਐਤਵਾਰ ਨੂੰ ਸ਼੍ਰੀ ਗੁਰੂ ਰਵਿਦਾਸ ਗੁਰਦਵਾਰਾ ਪਿੰਡ ਮਹਾਲੋਂ ਵਿਖੇ ਲਗਾਇਆ ਜਾ ਰਿਹਾ ਹੈ।

ਸਮਾਜ ਭਲਾਈ ਸੰਸਥਾ ਪਿੰਡ ਮਹਾਲੋਂ ਦੇ ਸੀਨੀਅਰ ਮੈਂਬਰ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜਿਲ੍ਹਾ ਆਰਗੇਨਾਈਜ਼ਰ ਡਾਕਟਰ ਸੁਰਿੰਦਰ ਮਹਾਲੋਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਡੇ ਪਿੰਡ ਦੀ ਸਮਾਜ ਭਲਾਈ ਸੰਸਥਾ ਸਮਾਜ ਦੀ ਭਲਾਈ ਵਾਸਤੇ ਹਮੇਸ਼ਾਂ ਉਪਰਾਲੇ ਕਰਦੀ ਰਹਿੰਦੀ ਹੈ। ਇਸੇ ਲੜੀ ਤਹਿਤ 28 ਅਪ੍ਰੈਲ ਦਿਨ ਐਤਵਾਰ ਨੂੰ ਸੰਸਥਾ ਵੱਲੋ ਇੱਕ ਸਵੈ-ਇਛੁੱਕ ਖੂਨਦਾਨ ਕੈਂਪ ਸ਼੍ਰੀ ਗੁਰੂ ਰਵਿਦਾਸ ਗੁਰਦਵਾਰਾ ਪਿੰਡ ਮਹਾਲੋਂ ਵਿਖੇ ਲਗਾਇਆ ਜਾਵੇਗਾ। ਕਿਉਂਕਿ ਖੂਨਦਾਨ ਇੱਕ ਉਤਮ ਦਾਨ ਹੈ। 
ਕਿਸੇ ਦੇ ਖੂਨਦਾਨ ਨਾਲ ਕਿਸੇ ਲੋੜਵੰਦ ਇਨਸਾਨ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾ ਵੱਲੋਂ ਇਲਾਕਾ ਨਿਵਾਸੀ ਸੱਜਣਾਂ ਨੂੰ ਇਸ ਮਹਾਨ ਕਾਰਜ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਇਸ ਸਮੇਂ ਸੰਸਥਾ ਦੇ ਮੈਂਬਰ ਲੱਡੂ ਪ੍ਰਧਾਨ, ਬੌਬੀ, ਤਾਰੀ, ਬੁੱਧ ਰਾਮ, ਡਾਕਟਰ ਸੁਰਿੰਦਰ ਮਹਾਲੋਂ, ਬਲਵੀਰ ਸਿੰਘ, ਜਗਤਾਰ ਸਿੰਘ, ਹੈਪੀ, ਜਗਜੀਤ ਸਿੰਘ ਅਤੇ ਸੁਰਜੀਤ ਸਿੰਘ ਆਦਿ ਮੌਜੂਦ ਸਨ।