ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਹੋਈ
ਨਵਾਂਸ਼ਹਿਰ - ਮੈਡੀਕਲ ਪੈ੍ਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਬਲਾਕ ਚੇਅਰਮੈਨ ਡਾ ਸੁਖਵਿੰਦਰ ਮੰਢਾਲੀ ਜੀ ਦੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਕਟਾਰੀਆ ਜੀ ਹਾਜ਼ਰ ਹੋਏ।

ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਇਹ ਮੀਟਿੰਗ ਮਜ਼ਦੂਰ ਦਿਵਸ ਨੂੰ ਸਮਰਪਿਤ ਕੀਤੀ ਜਾਂਦੀ ਹੈ ਅਤੇ ਕਿਹਾ ਕਿ ਸਰਕਾਰ ਮੈਡੀਕਲ ਪੈ੍ਕਟੀਸ਼ਨਰ ਦੀਆਂ ਜਾਇਜ਼ ਮੰਗਾਂ ਮੰਨ ਕੇ ਪਰੈਕਟਿਸ ਦਾ ਕਾਨੂੰਨੀ ਅਧਿਕਾਰ ਦੇਵੇ ਨਹੀਂ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਡਟਵੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਮੌਕੇ ਡਾ ਸਰਬਜੀਤ ਸਿੰਘ, ਡਾ ਸਤਨਾਮ ਜੌਹਲ, ਡਾਕਟਰ ਰੋਹਿਤ, ਡਾਕਟਰ ਜਗਦੀਸ਼ ਬੰਗੜ, ਡਾਕਟਰ ਸੁਖਵਿੰਦਰ ਮੰਢਾਲੀ, ਡਾਕਟਰ ਊਸ਼ਾ ਦੇਵੀ, ਡਾਕਟਰ ਸਨੀ, ਡਾਕਟਰ ਰਸ਼ਪਾਲ ਗੁਲਾਬਗੜ੍ਹੀਆ, ਡਾਕਟਰ ਗੁਲਜ਼ਾਰ, ਡਾਕਟਰ ਹੁਸਨ ਲਾਲ, ਡਾਕਟਰ ਬਲਕਾਰ ਚੰਦ, ਡਾਕਟਰ ਚਰਨਜੀਤ, ਡਾਕਟਰ ਪਰਮਜੀਤ, ਡਾਕਟਰ ਅਸ਼ੋਕ ਮੁੰਕਦਪੁਰ, ਡਾਕਟਰ ਰਜਿੰਦਰ ਸੌਂਧੀ, ਡਾਕਟਰ ਸੰਜੇ ਕਪਿਲ, ਡਾਕਟਰ ਗੁਲਸ਼ਨ ਕੁਮਾਰ, ਡਾਕਟਰ ਮਨਦੀਪ ਕੁਮਾਰ, ਡਾਕਟਰ ਰਵੀ ਕੁਮਾਰ, ਡਾਕਟਰ ਸੋਮ ਲਾਲ, ਡਾਕਟਰ ਵਿਜੇ ਕੁਮਾਰ ਆਦਿ ਮੈਂਬਰ ਸ਼ਾਮਿਲ ਹੋਏ।