ਨਵਾਂਸ਼ਹਿਰ ਪੁਲਸ ਨੇ 6 ਕਿਲੋ ਅਫੀਮ ਸਮੇਤ ਦੋ ਨੋਜਵਾਨ ਕੀਤੇ ਕਾਬੂ
ਨਵਾਂਸ਼ਹਿਰ - ਜਿਲ੍ਹਾ ਪੁਲਿਸ ਨਵਾਂਸ਼ਹਿਰ ਨੇ ਗਸ਼ਤ ਦੌਰਾਨ ਨਸ਼ਿਆਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਤਹਿਤ ਦੋ ਕਥਿਤ ਦੋਸ਼ੀਆਂ ਨੂੰ 6 ਕਿਲੋ 100 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਜਿਲ੍ਹਾ ਪੁਲਿਸ ਮੁਖੀ ਡਾਕਟਰ ਮਹਿਤਾਬ ਸਿੰਘ ਨੇ ਦੱਸਿਆ ਕਿ ਸੁਰਿੰਦਰ ਸਿੰਘ ਐਸ ਆਈ ਸੀ ਆਈ ਏ ਸਟਾਫ ਵਲੋਂ ਗਸ਼ਤ ਦੌਰਾਨ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਇਹਨਾਂ ਕੋਲੋਂ ਅਫੀਮ ਤੋਂ ਇਲਾਵਾ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਉਹਨਾਂ ਦੱਸਿਆ ਕਿ ਇਹਨਾਂ ਕਥਿਤ ਦੋਸ਼ੀਆਂ ਦੀ ਪਛਾਣ ਲਵਦੀਪ ਪੁੱਤਰ ਕਸ਼ਮੀਰ ਰਾਮ ਵਾਸੀ ਜੈਨਪੁਰ ਅਤੇ ਅਕਾਸ਼ਦੀਪ ਸਿੰਘ ਗਿੱਲ ਉਰਫ ਜਸਕਰਨ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਸਜਾਵਲਪੁਰ ਵਜੋਂ ਹੋਈ। ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਤਿੰਨ ਦਿਨ ਦਾ ਰਿਮਾਂਡ ਲਿਆ ਗਿਆ ਹੈ। ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਹਨਾਂ ਦੋਵੇਂ ਨੋਜਵਾਨਾਂ ਤੇ ਪਹਿਲਾਂ ਹੋਰ ਕੋਈ ਵੀ ਮਾਮਲਾ ਦਰਜ ਨਹੀਂ ਹੈ। ਪੁਲਿਸ ਇਹਨਾਂ ਵਲੋਂ ਅਫੀਮ ਕਿਸ ਤੋਂ ਖਰੀਦੀ ਤੇ ਅੱਗੇ ਕਿਸ ਨੂੰ ਵੇਚਦੇ ਹਨ ਵਾਰੇ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।