ਨਾਕਾ ਤੋੜ ਕੇ ਲਾਲ ਬੱਤੀ ਵਾਲੀ ਕਾਰ ਨੇ ਪੁਲਿਸ ਕਾਂਸਟੇਬਲ ਕੀਤਾ ਜ਼ਖ਼ਮੀ

ਪਟਿਆਲਾ, 30 ਜੁਲਾਈ - ਪਿਛਲੀ ਰਾਤ ਅਰਬਨ ਅਸਟੇਟ ਇਲਾਕੇ ਵਿੱਚ ਪੁਲਿਸ ਨਾਕੇ 'ਤੇ ਸਵਿਫਟ ਕਾਰ ਚਾਲਕ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਨੂੰ ਜ਼ਖਮੀਂ ਕਰਦੇ ਹੋਏ ਫਰਾਰ ਹੋ ਗਿਆ। ਨਾਕੇ 'ਤੇ ਜਦੋਂ ਇਸ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਾਰ ( PB 11 DC 4864) ਦੇ ਚਾਲਕ ਨੇ ਗੱਡੀ ਭਜਾਅ ਲਈ,

ਪਟਿਆਲਾ, 30 ਜੁਲਾਈ - ਪਿਛਲੀ ਰਾਤ ਅਰਬਨ ਅਸਟੇਟ ਇਲਾਕੇ ਵਿੱਚ ਪੁਲਿਸ ਨਾਕੇ 'ਤੇ  ਸਵਿਫਟ ਕਾਰ ਚਾਲਕ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਨੂੰ ਜ਼ਖਮੀਂ ਕਰਦੇ ਹੋਏ ਫਰਾਰ ਹੋ ਗਿਆ। ਨਾਕੇ 'ਤੇ ਜਦੋਂ ਇਸ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਾਰ ( PB 11 DC 4864) ਦੇ ਚਾਲਕ ਨੇ ਗੱਡੀ ਭਜਾਅ ਲਈ, ਉਸਨੂੰ ਰੋਕਣ ਦੀ ਕੋਸ਼ਿਸ਼ ਵਿੱਚ ਕਾਂਸਟੇਬਲ ਮਨਦੀਪ ਸਿੰਘ ਜ਼ਖਮੀਂ ਹੋ ਗਿਆ। ਪੁਲੀਸ ਨੇ ਇਸ ਸਵਿਫਟ ਕਾਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਤਾਬਿਕ ਕਾਰ 'ਤੇ ਕਾਲੀ ਫਿਲਮ ਅਤੇ ਲਾਲ ਬੱਤੀ ਲੱਗੀ ਹੋਈ ਸੀ। ਏਐਸਆਈ ਬਲਜਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਅਰਬਨ ਅਸਟੇਟ ਫੇਜ਼ 2 ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਕਾਰ 'ਤੇ ਲਾਲ ਬੱਤੀ ਲੱਗੀ ਸੀ ਅਤੇ ਕਾਰ ਦੇ ਸਾਰੇ ਸ਼ੀਸ਼ੇ ਵੀ ਕਾਲੇ ਸਨ। ਪੁਲੀਸ ਵੱਲੋਂ ਰੁਕਣ ਦਾ ਇਸ਼ਾਰਾ ਕਰਨ ਦੇ ਬਾਵਜੂਦ ਡਰਾਈਵਰ ਤੇਜ਼ ਰਫ਼ਤਾਰ ਨਾਲ ਗੱਡੀ ਭਜਾਅ ਕੇ ਲੈ ਗਿਆ। 
ਜਦੋਂ ਕਾਂਸਟੇਬਲ ਮਨਦੀਪ ਸਿੰਘ ਨੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਂਸਟੇਬਲ ਜ਼ਖ਼ਮੀ ਹੋ ਗਿਆ। ਅਰਬਨ ਅਸਟੇਟ ਪੁਲਿਸ ਥਾਣੇ ਦੇ ਐਸ ਐਚ ਓ ਗੁਰਪ੍ਰੀਤ ਸਿੰਘ ਸਮਰਾਓ ਅਨੁਸਾਰ ਗੱਡੀ ਦੇ ਮਾਲਕ ਦੀ ਪਛਾਣ ਕਰ ਲਈ ਗਈ ਹੈ ਤੇ ਉਹ ਸਨੌਰ ਦਾ ਰਹਿਣ ਵਾਲਾ ਹੈ ਪਰ ਗੱਡੀ ਕੌਣ ਚਲਾ ਰਿਹਾ ਸੀ, ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ