ਵੈਟਨਰੀ ਯੂਨੀਵਰਸਿਟੀ ਦੀ ਚੌਥੀ ਕਨਵੋਕੇਸ਼ਨ 6 ਮਾਰਚ ਨੂੰ

ਲੁਧਿਆਣਾ 03 ਮਾਰਚ, 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਆਪਣੀ ਚੌਥੀ ਕਨਵੋਕੇਸ਼ਨ 06 ਮਾਰਚ, 2024 ਨੂੰ ਪਾਲ ਆਡੀਟੋਰੀਅਮ, ਪੀਏਯੂ ਕੈਂਪਸ, ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ।  ਯੂਨੀਵਰਸਿਟੀ ਆਪਣੇ ਕਾਲਜਾਂ ਦੇ ਪੀ.ਐੱਚ.ਡੀ., ਮਾਸਟਰ ਅਤੇ ਬੈਚਲਰ ਪ੍ਰੋਗਰਾਮਾਂ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਡਿਗਰੀਆਂ, ਮੈਰਿਟ ਸਰਟੀਫਿਕੇਟ ਅਤੇ ਗੋਲਡ ਮੈਡਲ ਪ੍ਰਦਾਨ ਕਰੇਗੀ ਜੋ 05 ਮਾਰਚ, 2024 ਤੱਕ ਆਪਣੀਆਂ ਡਿਗਰੀਆਂ ਪੂਰੀਆਂ ਕਰ ਲੈਣਗੇ।

ਲੁਧਿਆਣਾ 03 ਮਾਰਚ, 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਆਪਣੀ ਚੌਥੀ ਕਨਵੋਕੇਸ਼ਨ 06 ਮਾਰਚ, 2024 ਨੂੰ ਪਾਲ ਆਡੀਟੋਰੀਅਮ, ਪੀਏਯੂ ਕੈਂਪਸ, ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ।  ਯੂਨੀਵਰਸਿਟੀ ਆਪਣ ਕਾਲਜਾਂ ਦੇ ਪੀ.ਐੱਚ.ਡੀ., ਮਾਸਟਰ ਅਤੇ ਬੈਚਲਰ ਪ੍ਰੋਗਰਾਮਾਂ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਡਿਗਰੀਆਂ, ਮੈਰਿਟ ਸਰਟੀਫਿਕੇਟ ਅਤੇ ਗੋਲਡ ਮੈਡਲ ਪ੍ਰਦਾਨ ਕਰੇਗੀ ਜੋ 05 ਮਾਰਚ, 2024 ਤੱਕ ਆਪਣੀਆਂ ਡਿਗਰੀਆਂ ਪੂਰੀਆਂ ਕਰ ਲੈਣਗੇ।
ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ ਨੇ ਦੱਸਿਆ ਕਿ ਕਨਵੋਕੇਸ਼ਨ ਦੀ ਪ੍ਰਧਾਨਗੀ ਸ਼੍ਰੀ ਬਨਵਾਰੀਲਾਲ ਪੁਰੋਹਿਤ ਮਾਣਯੋਗ ਰਾਜਪਾਲ ਪੰਜਾਬ ਅਤੇ ਯੂਨੀਵਰਸਿਟੀ ਦੇ ਚਾਂਸਲਰ ਕਰਨਗੇ। ਡਾ.ਓ.ਪੀ. ਚੌਧਰੀ, ਸੰਯੁਕਤ ਸਕੱਤਰ, ਰਾਸ਼ਟਰੀ ਪਸ਼ੂਧਨ ਮਿਸ਼ਨ, ਭਾਰਤ ਸਰਕਾਰ ਵਿਸ਼ੇਸ਼ ਮਹਿਮਾਨ ਹੋਣਗੇ। ਰਾਜਪਾਲ ਸਾਹਿਬ ਨੇ ਨੈਸ਼ਨਲ ਅਕੈਡਮੀ ਆਫ਼ ਵੈਟਨਰੀ ਸਾਇੰਸਜ਼, ਨਵੀਂ ਦਿੱਲੀ ਦੇ ਪ੍ਰਧਾਨ ਡਾ.ਡੀ.ਵੀ.ਆਰ. ਪ੍ਰਕਾਸ਼ ਰਾਓ ਨੂੰ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਅਤੇ ਅਕਾਦਮਿਕ ਕੌਂਸਲ ਦੀ ਸਿਫ਼ਾਰਸ਼ ਤੇ ਵੈਟਨਰੀ ਵਿਗਿਆਨ ਦੇ ਖੇਤਰ ਵਿੱਚ ਉਨ੍ਹਾਂ ਦੇ ਜ਼ਿਕਰਯੋਗ ਯੋਗਦਾਨ ਲਈ ਆਨਰੇਰੀ ਡਿਗਰੀ ਪ੍ਰਦਾਨ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਹੈ।
ਕੁੱਲ 256 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ ਜਿਨ੍ਹਾਂ ਨੇ ਆਪਣੀ ਪੜ੍ਹਾਈ ਦਾ ਪ੍ਰੋਗਰਾਮ ਸਫਲਤਾਪੂਰਵਕ ਪੂਰਾ ਕੀਤਾ ਹੈ। ਇਸ ਵਿੱਚ 39 ਪੀ.ਐਚ.ਡੀ., 25 ਮਾਸਟਰਜ਼, 91 ਬੀ.ਵੀ.ਐਸ.ਸੀ. ਅਤੇ ਏ.ਐਚ. 62 ਬੀ.ਟੈਕ (ਡੇਅਰੀ ਤਕਨਾਲੋਜੀ), 21 ਬੀ.ਟੈਕ. (ਐਨੀਮਲ ਬਾਇਓਟੈਕਨਾਲੋਜੀ) ਅਤੇ 18 ਬੀ.ਐਫ.ਐਸ.ਸੀ. ਡਿਗਰੀ ਦੇ ਵਿਦਿਆਰਥੀ ਸ਼ਾਮਿਲ ਹਨ। ਡਾ: ਬਾਂਗਾ ਨੇ ਕਿਹਾ ਕਿ ਸਾਰੇ ਯੋਗ ਵਿਦਿਆਰਥੀਆਂ ਨੂੰ ਵਿਅਕਤੀਗਤ ਤੌਰ ਤੇ ਡਾਕ ਰਾਹੀਂ ਸੂਚਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਕਨਵੋਕੇਸ਼ਨ ਵਿੱਚ ਸ਼ਾਮਲ ਹੋਣ ਲਈ ਲੋੜੀਂਦੇ ਪ੍ਰੋਫਾਰਮੇ ਵਿੱਚ ਈਮੇਲ gadvasuconvocation2024@gmail.com ਰਾਹੀਂ ਆਪਣੀ ਸਹਿਮਤੀ ਦੇਣੀ ਪਵੇਗੀ। ਵਿਦਿਆਰਥੀਆਂ ਨੂੰ 05 ਮਾਰਚ, 2024 ਨੂੰ ਸਵੇਰੇ 9.30 ਵਜੇ ਪਾਲ ਆਡੀਟੋਰੀਅਮ ਵਿੱਚ ਰਿਹਰਸਲ ਲਈ ਇਕੱਠੇ ਹੋਣਾ ਪਵੇਗਾ, ਜਿਸ ਦੇ ਵੇਰਵੇ ਯੂਨੀਵਰਸਿਟੀ ਦੀ ਵੈੱਬਸਾਈਟ www.gadvasu.in ਤੇ ਉਪਲਬਧ ਹਨ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਹੁਣ ਯੂਨੀਵਰਸਿਟੀ ਹਰ ਸਾਲ ਨਿਯਮਿਤ ਤੌਰ ਤੇ ਕਨਵੋਕੇਸ਼ਨ ਕਰਵਾ ਰਹੀ ਹੈ । ਉਨ੍ਹਾਂ ਨੇ ਸਫਲ ਉਮੀਦਵਾਰਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਦੇਸ਼ ਦੀ ਤਰੱਕੀ ਦੇ ਵਡੇਰੇ ਹਿੱਤ ਵਿੱਚ ਸਮਾਜ ਦੀ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ।